Jump to Content

ਤੇਜ਼, ਸੁਰੱਖਿਅਤ, ਆਸਾਨ। ਇੱਕ ਹੀ ਟੈਪ ਵਿੱਚ Google ਨਾਲ ਸਾਈਨ-ਇਨ ਕਰੋ।

ਸਾਈਨ-ਅੱਪ ਕਰਨ ਅਤੇ ਸਾਈਨ-ਇਨ ਕਰਨ ਨੂੰ ਜ਼ਿਆਦਾ ਸੁਰੱਖਿਅਤ ਅਤੇ ਸਰਲ ਬਣਾਉਣ ਲਈ ਆਪਣੇ Google ਖਾਤੇ ਦੀ ਵਰਤੋਂ ਕਰੋ, ਤਾਂ ਜੋ ਤੁਸੀਂ ਵਰਤੋਂਕਾਰ ਨਾਮਾਂ ਅਤੇ ਪਾਸਵਰਡਾਂ 'ਤੇ ਘੱਟ ਸਮਾਂ ਅਤੇ ਆਪਣੀਆਂ ਮਨਪਸੰਦ ਐਪਾਂ ਅਤੇ ਸਾਈਟਾਂ 'ਤੇ ਜ਼ਿਆਦਾ ਸਮਾਂ ਬਿਤਾ ਸਕੋ।

ਲੈਪਟਾਪ ਸਕ੍ਰੀਨ 'ਤੇ, 'Google ਨਾਲ ਸਾਈਨ-ਇਨ ਕਰੋ' ਬਟਨ 'ਤੇ ਇੱਕ ਕਰਸਰ ਘੁੰਮਦਾ ਹੋਇਆ ਦਿਖਾਈ ਦਿੰਦਾ ਹੈ। ਐਪ ਦੇ ਪ੍ਰਤੀਕ, ਸਕ੍ਰੀਨ 'ਤੇ ਇੱਧਰ-ਉੱਧਰ ਘੁੰਮਦੇ ਹੋਏ ਦਿਖਾਈ ਦਿੰਦੇ ਹਨ। ਲੈਪਟਾਪ ਦੇ ਅੱਗੇ, ਇੱਕ ਮੋਬਾਈਲ ਡੀਵਾਈਸ ਵੀ 'Google ਨਾਲ ਸਾਈਨ-ਇਨ ਕਰੋ' ਬਟਨ ਦਿਖਾਉਂਦਾ ਹੈ।
  • ਸਹਿਜਤਾ ਨਾਲ ਸਾਈਨ-ਇਨ ਕਰੋ

    ਵਰਤੋਂਕਾਰ ਨਾਮਾਂ ਅਤੇ ਪਾਸਵਰਡਾਂ ਦੀ ਪਰੇਸ਼ਾਨੀ ਤੋਂ ਬਿਨਾਂ, ਆਸਾਨੀ ਨਾਲ ਅਤੇ ਸੁਰੱਖਿਅਤ ਢੰਗ ਨਾਲ ਨਵੇਂ ਖਾਤੇ ਬਣਾਓ ਜਾਂ ਆਪਣੀਆਂ ਮਨਪਸੰਦ ਐਪਾਂ ਅਤੇ ਸਾਈਟਾਂ ਵਿੱਚ ਸਾਈਨ-ਇਨ ਕਰੋ।

  • ਕਿਸੇ ਵੀ ਡੀਵਾਈਸ ਦੀ ਵਰਤੋਂ ਕਰੋ

    iOS ਅਤੇ Android ਸਮੇਤ, ਤੁਹਾਡੇ ਵੱਲੋਂ ਵਰਤੇ ਜਾਣ ਵਾਲੇ ਸਾਰੇ ਬ੍ਰਾਊਜ਼ਰਾਂ ਅਤੇ ਡੀਵਾਈਸਾਂ ਵਿੱਚ ਇੱਕ ਨਿਰਵਿਘਨ, ਜਾਣੇ-ਪਛਾਣੇ ਸਾਈਨ-ਇਨ ਅਨੁਭਵ ਦਾ ਅਨੰਦ ਮਾਣੋ।

  • ਆਪਣੇ ਕਨੈਕਸ਼ਨਾਂ ਨੂੰ ਕੰਟਰੋਲ ਕਰੋ

    ਤੁਹਾਡਾ ਨਾਮ, ਈਮੇਲ ਪਤਾ ਅਤੇ ਪ੍ਰੋਫਾਈਲ ਤਸਵੀਰ ਵਰਗੀ ਖਾਤਾ ਜਾਣਕਾਰੀ ਨੂੰ ਸੁਰੱਖਿਅਤ ਢੰਗ ਨਾਲ ਸਾਂਝਾ ਕਰ ਕੇ ਅਤੇ Drive ਵਰਗੀਆਂ Google ਐਪਾਂ ਤੱਕ ਪਹੁੰਚ ਦਾ ਪ੍ਰਬੰਧਨ ਕਰ ਕੇ, ਆਪਣੀਆਂ ਐਪਾਂ ਅਤੇ ਸਾਈਟਾਂ ਨੂੰ ਕੰਟਰੋਲ ਕਰੋ।

  • Google ਨਾਲ ਵਧੇਰੇ ਸੁਰੱਖਿਅਤ ਰਹੋ

    ਮੁੜ-ਵਰਤੇ ਪਾਸਵਰਡ ਅਤੇ ਕਮਜ਼ੋਰ ਸਾਈਨ ਇਨ ਨੂੰ ਅਲਵਿਦਾ ਕਹੋ। ਸੁਰੱਖਿਅਤ ਢੰਗ ਨਾਲ ਸਾਈਨ-ਇਨ ਕਰਨ ਲਈ ਆਪਣੇ Google ਖਾਤੇ ਦੀ ਵਰਤੋਂ ਕਰਨ ਦਾ ਮਤਲਬ ਹੈ, ਤੁਹਾਡੇ ਪਾਸਵਰਡਾਂ ਨੂੰ ਸਟੋਰ ਕਰਨ ਲਈ ਘੱਟ ਐਪਾਂ ਅਤੇ ਸਾਈਟਾਂ 'ਤੇ ਭਰੋਸਾ ਕਰਨਾ, ਇਸ ਲਈ ਤੁਹਾਡਾ ਡਾਟਾ ਜ਼ਿਆਦਾ ਸੁਰੱਖਿਅਤ ਰਹਿੰਦਾ ਹੈ।

'Google ਨਾਲ ਸਾਈਨ-ਇਨ ਕਰੋ' ਦੀ ਵਰਤੋਂ ਕਰਨ ਦਾ ਤਰੀਕਾ

ਉਨ੍ਹਾਂ ਐਪਾਂ ਅਤੇ ਸਾਈਟਾਂ ਤੱਕ ਆਸਾਨੀ ਨਾਲ ਪਹੁੰਚ ਕਰੋ, ਜਿਨ੍ਹਾਂ ਦਾ ਤੁਸੀਂ ਕਿਸੇ ਵੀ ਡੀਵਾਈਸ 'ਤੇ ਅਨੰਦ ਮਾਣਦੇ ਹੋ — ਸਭ ਕੁਝ ਤੁਹਾਡੇ Google ਖਾਤੇ ਨਾਲ

ਐਪ ਜਾਂ ਸਾਈਟ 'ਤੇ 'Google ਨਾਲ ਸਾਈਨ ਇਨ ਕਰੋ' ਬਟਨ 'ਤੇ ਕਲਿੱਕ ਕਰੋ

ਵਰਤਣ ਦੇ ਲਈ ਕੋਈ Google ਖਾਤਾ ਚੁਣੋ

ਜੇ ਤੁਸੀਂ ਪਹਿਲੀ ਵਾਰ ਐਪ ਜਾਂ ਸੇਵਾ ਵਿੱਚ ਸਾਈਨ-ਇਨ ਕਰਨ ਜਾ ਰਹੇ ਹੋ, ਤਾਂ ਆਪਣੇ Google ਖਾਤੇ ਤੋਂ ਨਾਮ, ਈਮੇਲ ਪਤਾ ਅਤੇ ਪ੍ਰੋਫਾਈਲ ਤਸਵੀਰ ਨੂੰ ਸਾਂਝਾ ਕਰੋ
ਕੁਝ ਐਪਾਂ ਤੁਹਾਡੇ ਪਤੇ ਜਾਂ ਫ਼ੋਨ ਨੰਬਰ ਵਰਗੀ ਹੋਰ ਜਾਣਕਾਰੀ ਦੀ ਮੰਗ ਕਰ ਸਕਦੀਆਂ ਹਨ ਜਿਸਨੂੰ ਤੁਸੀਂ ਆਪਣੀਆਂ Google ਖਾਤਾ ਸੈਟਿੰਗਾਂ ਵਿੱਚ ਕਿਸੇ ਵੀ ਸਮੇਂ ਕੰਟਰੋਲ ਕਰ ਸਕਦੇ ਹੋ

ਐਪ ਜਾਂ ਸਾਈਟ 'ਤੇ ਜਾਰੀ ਰੱਖੋ

ਬਸ, ਹੁਣ ਤੁਸੀਂ ਸਾਈਨ-ਇਨ ਹੋ ਗਏ ਹੋ!
ਅਗਲੀ ਵਾਰ, ਆਪਣੇ ਉਸੇ Google ਖਾਤੇ ਦੀ ਵਰਤੋਂ ਕਰ ਕੇ ਆਸਾਨੀ ਨਾਲ ਦੁਬਾਰਾ ਸਾਈਨ-ਇਨ ਕਰੋ

ਡੀਵਾਈਸ 'ਤੇ ਇੱਕ ਸਾਈਨ-ਇਨ ਸਕ੍ਰੀਨ ਦਿਖਾਈ ਦਿੰਦੀ ਹੈ। ਵਰਤੋਂਕਾਰ ਨਾਮ ਅਤੇ ਪਾਸਵਰਡ ਖੇਤਰਾਂ ਦੇ ਹੇਠਾਂ, 'ਨਵਾਂ ਖਾਤਾ ਬਣਾਓ' ਜਾਂ 'Google ਨਾਲ ਸਾਈਨ-ਇਨ ਕਰੋ' ਵਿਕਲਪ ਹਨ। 'Google ਨਾਲ ਸਾਈਨ-ਇਨ ਕਰੋ' ਬਟਨ ਵੱਡਾ ਹੋਣ ਤੋਂ ਬਾਅਦ, ਸਕ੍ਰੀਨ ਤੋਂ ਗਾਇਬ ਹੋ ਜਾਂਦਾ ਹੈ। ਕਰਸਰ ਬਟਨ 'ਤੇ ਕਲਿੱਕ ਕਰਦਾ ਦਿਖਾਈ ਦਿੰਦਾ ਹੈ।
ਡੀਵਾਈਸ ਸਕ੍ਰੀਨ 'ਤੇ ਇੱਕ ਪੌਪ-ਅੱਪ ਦਿਖਾਈ ਦਿੰਦਾ ਹੈ। ਇਹ ਵਰਤੋਂਕਾਰ ਨੂੰ ਐਪ 'ਤੇ ਜਾਰੀ ਰੱਖਣ ਲਈ, ਕੋਈ Google ਖਾਤਾ ਚੁਣਨ ਜਾਂ ਕੋਈ ਹੋਰ ਖਾਤਾ ਸ਼ਾਮਲ ਕਰਨ ਵਾਸਤੇ ਇੱਕ ਉਤਪ੍ਰੇਰਕ ਦਿਖਾਉਂਦਾ ਹੈ। ਕਰਸਰ, ਵਰਤਣ ਦੇ ਲਈ ਇੱਕ ਖਾਤਾ ਚੁਣਦਾ ਹੈ।
ਪੌਪ-ਅੱਪ ਬਦਲਦਾ ਹੈ ਅਤੇ ਵਰਤੋਂਕਾਰ ਨੂੰ ਇਹ ਉਤਪ੍ਰੇਰਕ ਦਿਖਾਈ ਦਿੰਦਾ ਹੈ ਕਿ Google ਨੂੰ ਐਪ ਵਿੱਚ ਸਾਈਨ-ਇਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਫਿਰ ਕਰਸਰ 'ਜਾਰੀ ਰੱਖੋ' ਬਟਨ 'ਤੇ ਕਲਿੱਕ ਕਰਦਾ ਦਿਖਾਈ ਦਿੰਦਾ ਹੈ। ਪੌਪ-ਅੱਪ ਬੰਦ ਹੋ ਜਾਂਦਾ ਹੈ ਅਤੇ ਸਕ੍ਰੀਨ 'ਤੇ ਇੱਕ ਐਪ ਲੋਡ ਹੁੰਦੇ ਹੋਏ ਦਿਖਾਈ ਦਿੰਦੀ ਹੈ।

Google ਦੀ ਭਰੋਸੇਯੋਗ ਸੁਰੱਖਿਆ ਨਾਲ ਜ਼ਿਆਦਾ ਸੁਰੱਖਿਅਤ ਢੰਗ ਨਾਲ ਸਾਈਨ-ਇਨ ਕਰੋ

  • ਪੂਰਵ-ਨਿਰਧਾਰਿਤ ਤੌਰ 'ਤੇ ਸੁਰੱਖਿਅਤ

    ਤੁਸੀਂ ਇੱਕ ਤੇਜ਼, ਸੁਰੱਖਿਅਤ ਸਾਈਨ-ਇਨ ਪ੍ਰਕਿਰਿਆ ਦੇ ਹੱਕਦਾਰ ਹੋ। Google ਨਾਲ ਸਾਈਨ-ਇਨ ਕਰਨ 'ਤੇ, ਤੀਜੀ-ਧਿਰ ਦੀਆਂ ਡਾਟਾ ਉਲੰਘਣਾਵਾਂ ਤੋਂ ਸੁਰੱਖਿਆ ਵਿੱਚ ਮਦਦ ਮਿਲਦੀ ਹੈ, ਕਿਉਂਕਿ ਇਸ ਰਾਹੀਂ ਇਹ ਸੀਮਤ ਹੋ ਜਾਂਦਾ ਹੈ ਕਿ ਤੁਹਾਡੀ ਜਾਣਕਾਰੀ ਨੂੰ ਆਨਲਾਈਨ ਕਿਹੜੀਆਂ ਥਾਵਾਂ 'ਤੇ ਸਟੋਰ ਕੀਤਾ ਜਾਵੇਗਾ।

  • ਕੰਟਰੋਲ ਤੁਹਾਡੇ ਹੱਥ ਵਿੱਚ ਹੈ

    ਉਸ ਜਾਣਕਾਰੀ ਦਾ ਪ੍ਰਬੰਧਨ ਕਰੋ, ਜੋ ਤੁਸੀਂ ਹਰੇਕ ਤੀਜੀ-ਧਿਰ ਦੀ ਐਪ ਅਤੇ ਸਾਈਟ ਨਾਲ ਸਾਂਝਾ ਕਰਨ ਲਈ ਚੁਣ ਰਹੇ ਹੋ ਅਤੇ ਆਪਣੇ Google ਖਾਤੇ ਤੋਂ ਕਿਸੇ ਵੀ ਵੇਲੇ ਆਪਣੀਆਂ ਸੈਟਿੰਗਾਂ ਨੂੰ ਅੱਪਡੇਟ ਕਰੋ।

  • ਡਿਜ਼ਾਈਨ ਮੁਤਾਬਕ ਪ੍ਰਾਈਵੇਟ

    Google, ਵਿਗਿਆਪਨਾਂ ਜਾਂ ਕਿਸੇ ਹੋਰ Google ਉਤਪਾਦ ਲਈ 'Google ਨਾਲ ਸਾਈਨ-ਇਨ ਕਰੋ' ਸੰਬੰਧੀ ਜਾਣਕਾਰੀ ਜਾਂ ਸਰਗਰਮੀ ਦੀ ਵਰਤੋਂ ਨਹੀਂ ਕਰਦਾ ਹੈ। ਅਸੀਂ ਜ਼ਿੰਮੇਵਾਰ ਡਾਟਾ ਵਿਹਾਰਾਂ ਨੂੰ ਸਖਤੀ ਨਾਲ ਬਣਾਈ ਰੱਖਦੇ ਹਾਂ, ਜਿਨ੍ਹਾਂ ਨੂੰ ਤੁਹਾਡੀ ਪਰਦੇਦਾਰੀ ਦਾ ਸਤਿਕਾਰ ਕਰਨ ਲਈ ਬਣਾਇਆ ਗਿਆ ਹੈ।

ਤੁਹਾਡੀਆਂ ਮਨਪਸੰਦ ਐਪਾਂ ਅਤੇ ਸਾਈਟਾਂ ਸਿਰਫ਼ ਇੱਕ ਟੈਪ ਦੀ ਦੂਰੀ 'ਤੇ ਹਨ